ਮੈਂ ਆਪਣਾ ਰਿਕਵਰੀ ਫ਼ੋਨ ਕਿਵੇਂ ਬਦਲ ਸਕਦਾ/ਸਕਦੀ ਹਾਂ?
Xiaomi ਡੀਵਾਈਸ
- ਸੈਟਿੰਗਾਂ > Xiaomi ਖਾਤਾ > ਖਾਤਾ > ਰਿਕਵਰੀ ਫ਼ੋਨ ਉੱਤੇ ਜਾਓ ਅਤੇ "ਫ਼ੋਨ ਨੰਬਰ ਬਦਲੋ" ਉੱਤੇ ਟੈਪ ਕਰੋ। ਤੁਹਾਡੇ ਵੱਲੋਂ ਦਾਖ਼ਲ ਕੀਤੇ ਗਏ ਫ਼ੋਨ ਨੰਬਰ ਦੇ ਅੱਗੇ ਸਹੀ ਦੇਸ਼ ਕੋਡ ਲਗਾਉਣਾ ਨਾ ਭੁੱਲੋ।
- "ਅਗਲਾ" ਟੈਪ ਕਰੋ ਅਤੇ ਤੁਹਾਡੇ ਵੱਲੋਂ ਪ੍ਰਾਪਤ ਕੀਤਾ ਗਿਆ ਪੁਸ਼ਟੀਕਰਨ ਕੋਡ ਦਾਖ਼ਲ ਕਰੋ। ਸੰਪੰਨ!
ਵੈੱਬ ਬ੍ਰਾਊਜ਼ਰ
- id.mi.com ਉੱਤੇ ਫੇਰੀ ਪਾਓ ਅਤੇ ਆਪਣੇ Xiaomi ਖਾਤੇ ਵਿੱਚ ਸਾਈਨ-ਇਨ ਕਰੋ। ਆਪਣੇ ਰਿਕਵਰੀ ਫ਼ੋਨ ਤੋਂ ਅਗਲੇ "ਬਦਲੋ" ਨੂੰ ਚੁਣੋ। ਤੁਹਾਡੇ ਵੱਲੋਂ ਦਾਖ਼ਲ ਕੀਤੇ ਗਏ ਫ਼ੋਨ ਨੰਬਰ ਦੇ ਅੱਗੇ ਸਹੀ ਦੇਸ਼ ਕੋਡ ਲਗਾਉਣਾ ਨਾ ਭੁੱਲੋ।
- "ਅਗਲਾ" ਉੱਤੇ ਕਲਿੱਕ ਕਰੋ ਅਤੇ ਤੁਹਾਡੇ ਵੱਲੋਂ ਪ੍ਰਾਪਤ ਕੀਤਾ ਗਿਆ ਪੁਸ਼ਟੀਕਰਨ ਕੋਡ ਦਾਖ਼ਲ ਕਰੋ। ਸੰਪੰਨ!
ਪੁਸ਼ਟੀਕਰਨ ਕੋਡ ਪ੍ਰਾਪਤ ਨਹੀਂ ਕੀਤਾ ਜਾ ਸਕਦਾ?
- ਸਮੱਸਿਆ ਨੂੰ ਕਿਵੇਂ ਸੁਲਝਾਉਣਾ ਹੈ, ਬਾਰੇ ਤੁਸੀਂ ਇੱਥੇ ਜਾਣ ਸਕਦੇ ਹੋ।
ਕੀ ਇਹ ਮਦਦਗਾਰ ਸੀ?