ਮੈਨੂੰ ਲਿਖਤ ਸੁਨੇਹਾ, ਪੁਸ਼ਟੀਕਰਨ ਕੋਡ ਨਾਲ ਪ੍ਰਾਪਤ ਕਿਉਂ ਨਹੀਂ ਹੋ ਸਕਦਾ?

  1. ਜੇਕਰ ਤੁਹਾਡਾ ਰਿਕਵਰੀ ਫ਼ੋਨ ਹੁਣ ਉਪਲਬਧ ਨਹੀਂ ਹੈ, ਤਾਂ ਸਭ ਤੋਂ ਪਹਿਲਾਂ ਇਸਨੂੰ ਅੱਪਡੇਟ ਕਰੋ। ਜੇਕਰ ਤੁਹਾਨੂੰ ਤੁਹਾਡੇ ਰਿਕਵਰੀ ਫ਼ੋਨ ਵਿੱਚ ਸਵਿੱਚ ਕਰਨ ਵਿੱਚ ਮੁਸ਼ਕਿਲ ਹੋ ਰਹੀ ਹੈ, ਤਾਂ ਸਹਾਇਤਾ ਲਈ "ਸੁਰੱਖਿਆ ਜਾਣਕਾਰੀ ਰੀਸਟੋਰ ਕਰੋ" ਉੱਤੇ ਫੇਰੀ ਪਾਓ।

  2. ਤੁਹਾਡਾ ਐਸਐਮਐਸ ਇਨਬਾਕਸ ਭਰਿਆ ਹੋ ਸਕਦਾ ਹੈ ਜਾਂ ਤੁਹਾਡੇ ਡੀਵਾਈਸ ਵਿਚਲੀ ਅੰਦਰੂਨੀ ਸਟੋਰੇਜ ਨਾਕਾਫ਼ੀ ਹੋ ਸਕਦੀ ਹੈ। ਅਜਿਹੇ ਹਾਲਾਤਾਂ ਵਿੱਚ ਕੁਝ ਥਾਂ ਖਾਲੀ ਕਰੋ।

  3. ਤੁਹਾਡਾ ਮੋਬਾਈਲ ਡੀਵਾਈਸ ਨੈੱਟਵਰਕ ਕਵਰੇਜ ਖੇਤਰ ਤੋਂ ਬਾਹਰ ਹੋ ਸਕਦਾ ਹੈ। ਪੱਕਾ ਕਰੋ ਕਿ ਲਿਖਤ ਸੁਨੇਹਾ ਪ੍ਰਾਪਤ ਕਰਨ ਲਈ ਸਿਗਨਲ ਪੂਰਾ ਹੈ।

  4. ਲਿਖਤ ਸੁਨੇਹਾ ਆਉਣ ਵੇਲੇ ਤੁਹਾਡੇ ਫ਼ੋਨ ਦੀ ਪਾਵਰ ਬੰਦ ਕੀਤੀ ਹੋ ਸਕਦੀ ਹੈ।

  5. ਇਹ ਦੇਖਣ ਦੀ ਲੋੜ ਹੋ ਸਕਦੀ ਹੈ ਕਿ ਤੁਸੀਂ ਆਪਣੇ ਫ਼ੋਨ ਨੰਬਰ ਦੇ ਅੱਗੇ ਸਹੀ ਦੇਸ਼ ਕੋਡ ਲਗਾਇਆ ਹੈ ਜਾਂ ਨਹੀਂ। ਜਿਵੇਂ ਕਿ, ਭਾਰਤੀ ਫ਼ੋਨ ਨੰਬਰ [+91] ਨਾਲ ਸ਼ੁਰੂ ਹੋਣੇ ਚਾਹੀਦੇ ਹਨ।

  6. ਤੁਹਾਡੇ ਫ਼ੋਨ ਦਾ ਬਕਾਇਆ ਘੱਟ ਹੋ ਸਕਦਾ ਹੈ। ਐਸਐਮਐਸ ਸੇਵਾਵਾਂ ਸਕਿਰਿਆ ਕਰਨ ਲਈ ਇਸਨੂੰ ਟਾਪ ਅੱਪ ਕਰੋ।

  7. ਤੁਹਾਨੂੰ ਆਪਣੇ ਡੀਵਾਈਸ ਨੂੰ ਰੀਬੂਟ ਕਰਨਾ ਪੈ ਸਕਦਾ ਹੈ, ਜੇਕਰ ਤੁਸੀਂ ਅਜਿਹਾ ਲੰਬੇ ਸਮੇਂ ਤੋਂ ਨਹੀਂ ਕੀਤਾ ਹੈ।

  8. ਡਿਉਅਲ ਸਿਮ ਡੀਵਾਈਸਾਂ ਵਾਲੇ ਸਿਮ ਕਾਰਡ ਸਹੀ ਢੰਗ ਨਾਲ ਇੰਸਟਾਲ ਕੀਤੇ ਹੋਣੇ ਚਾਹੀਦੇ ਹਨ। ਸਿਮ ਕਾਰਡ ਥਾਂਵਾਂ ਵਿਚਕਾਰ ਸਵਿੱਚ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ।

  9. ਪੁਸ਼ਟੀਕਰਨ ਕੋਡ ਵਾਲਾ ਸੁਨੇਹਾ, ਸਪੈਮ ਵਜੋਂ ਦੇਖਿਆ ਜਾ ਸਕਦਾ ਹੈ।

  10. ਇੱਕ ਦਿਨ ਲਈ ਤੁਸੀਂ ਬਹੁਤ ਸਾਰੀਆਂ ਪੁਸ਼ਟੀਕਰਨ ਬੇਨਤੀਆਂ ਕੀਤੀਆਂ ਹੋ ਸਕਦੀਆਂ ਹਨ। ਤੁਸੀਂ 24 ਘੰਟਿਆਂ ਦੇ ਅੰਦਰ ਚੀਨ ਦੀ ਮੁੱਖ ਭੂਮੀ ਉੱਤੇ 5 ਪੁਸ਼ਟੀਕਰਨ ਕੋਡ ਪ੍ਰਾਪਤ ਕਰ ਸਕਦੇ ਹੋ ਅਤੇ 3 ਕੋਡ ਕਿਤੇ ਹੋਰ।

  11. ਜੇਕਰ ਤੁਸੀਂ WhatsApp ਰਾਹੀਂ ਆਪਣਾ ਪੁਸ਼ਟੀਕਰਨ ਕੋਡ ਪ੍ਰਾਪਤ ਕਰਨਾ ਚੁਣਦੇ ਹੋ, ਤਾਂ ਤੁਹਾਡਾ ਕੋਡ ਐਸਐਮਐਸ ਦੀ ਬਜਾਏ ਤੁਹਾਡੇ ਫ਼ੋਨ ਨੰਬਰ ਨਾਲ ਜੁੜੇ WhatsApp ਖਾਤੇ ਉੱਤੇ ਭੇਜਿਆ ਜਾਵੇਗਾ।

ਕੀ ਇਹ ਮਦਦਗਾਰ ਸੀ?